BREAKING NEWS
latest

728x90

 


468x60

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਯਾਦ ਵਿੱਚ ਸਾਹਿਤਕ ਗੋਸ਼ਟੀ 2 ਜੂਨ ਨੂੰ

 


ਪ੍ਰੋ. (ਡਾ.) ਭੀਮਇੰਦਰ ਸਿੰਘ ਡਾਇ. ਪੰਜਾਬੀ ਸੈਂਟਰ ਪੰਜਾਬੀ ਯੂਨੀ: ਪਟਿਆਲਾ ਗੋਸ਼ਟੀ ਵਿੱਚ ਹੋਣਗੇ ਬਤੌਰ ਮੁੱਖ ਮਹਿਮਾਨ ਸ਼ਾਮਲ – ਡਾ. ਬੈਨੀਪਾਲ

ਸਮਰਾਲਾ 29 ਮਈ (ਭਾਰਦਵਾਜ) ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਸਮਰਾਲਾ ਵੱਲੋਂ ਪੰਜਾਬੀ ਕਾਵਿ- ਜਗਤ ਤੇ ਕਥਾ ਜਗਤ ਦੇ ਉੱਘੇ ਹਸਤਾਖਰ ਅਤੇ ਬਾਬਾ ਬੌਹੜ ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਦੀ ਪੰਜਵੀਂ ਬਰਸੀ ਮੌਕੇ  ਸਾਹਿਤਕ ਗੋਸ਼ਟੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਪ੍ਰੋ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਅਤੇ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਦੱਸਿਆ ਕਿ ਇਹ ਸਾਹਿਤਕ ਗੋਸ਼ਟੀ 2 ਜੂਨ ਦਿਨ ਸੋਮਵਾਰ, ਸਵੇਰੇ 9 ਵਜੇ ਸਕੂਲ ਆਫ ਐਮੀਨੈਂਸ ਸੀਨੀ: ਸੈਕੰ: ਸਕੂਲ ਸਮਰਾਲਾ  ਵਿਖੇ ਕਰਵਾਈ ਜਾ ਰਹੀ ਹੈ। ਇਸ ਗੋਸ਼ਟੀ ਵਿੱਚ ਪ੍ਰੋਫੈਸਰ (ਡਾ.) ਭੀਮਇੰਦਰ ਸਿੰਘ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਪ੍ਰੋ. ਨੌਸ਼ਹਿਰਵੀ ਨਾਲ ਜੁੜੀਆਂ ਯਾਦਾਂ ਤਾਜਾ ਕਰਨਗੇ ਅਤੇ ਉਨ੍ਹਾਂ ਦੁਆਰਾ ਸਾਹਿਤਕ ਖੇਤਰ ਵਿੱਚ ਘਾਲੀਆਂ ਘਾਲਣਾਵਾਂ ਤੇ ਵਿਚਾਰ ਚਰਚਾ ਕਰਨਗੇ। ਇਸ ਤੋਂ ਇਲਾਵਾ ਹਾਜ਼ਰੀਨ ਸਰੋਤੇ ਵੀ ਨੌਸ਼ਹਿਰਵੀ ਨਾਲ ਜੁੜੀਆਂ ਯਾਦਾਂ ਤਾਜੀਆਂ ਕਰਨਗੇ। ਸਮਾਗਮ ਵਿੱਚ ਹਾਜ਼ਰ ਕਵੀ ਮਹਿਫਲ ਦਾ ਸ਼ਿੰਗਾਰ ਬਣਨਗੇ। ਉਨ੍ਹਾਂ ਇਲਾਕੇ ਦੀਆਂ ਵੱਖ ਵੱਖ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਗੋਸ਼ਟੀ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਰਨੈਲ ਸਿੰਘ ਧਾਲੀਵਾਲ ਸਰਪ੍ਰਸਤ, ਲਖਬੀਰ ਸਿੰਘ ਬਲਾਲਾ, ਕਰਮਜੀਤ ਸਿੰਘ ਅਜ਼ਾਦ, ਸੁਰਜੀਤ ਸਿੰਘ ਵਿਸ਼ਦ, ਮਾ. ਪੁਖਰਾਜ ਸਿੰਘ ਘੁਲਾਲ, ਲਖਵੀਰ ਸਿੰਘ ਹੈੱਡ ਮਾਸਟਰ, ਮੇਘ ਸਿੰਘ ਜਵੰਦਾ ਮੁੱਖ ਅਧਿਆਪਕ, ਰਾਜਵਿੰਦਰ ਸਮਰਾਲਾ, ਦੀਪ ਦਿਲਬਰ ਅਤੇ ਇੰਦਰਜੀਤ ਸਿੰਘ ਕੰਗ ਹਾਜ਼ਰ ਸਨ। 


« PREV
NEXT »

Facebook Comments APPID